Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388637
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 3 (Basics of HTML-I)

ਪਾਠ - 3
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 1

ਅਭਿਆਸ (Exercise)


5) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. HTML ਵਿੱਚ ਵਰਤੇ ਜਾਣ ਵਾਲੇ ਕੋਈ 4 ਟੈਗਜ਼ ਦੇ ਨਾਮ ਦੱਸੋ।
  2. ਉੱਤਰ:- HTML ਵਿੱਚ ਵਰਤੇ ਜਾਣ ਵਾਲੇ 4 ਟੈਗਜ਼ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    1. <HTML>......</HTML>
    2. <HEAD>......</HEAD>
    3. <TITLE>......</TITLE>
    4. <BODY>......</BODY>
  3. ਇੰਟਰਨੈੱਟ ਐਕਸਪਲੋਰਰ ਖੋਲ੍ਹਣ ਦੇ ਸਟੈੱਪ ਦੱਸੋ।
  4. ਉੱਤਰ:- ਇੰਟਰਨੈੱਟ ਐਕਸਪਲੋਰਰ ਖੋਲ੍ਹਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    • Start → All Programs → Internet Explorer
    • ਸਟਾਰਟ → ਆਲ ਪ੍ਰੋਗਰਾਮਜ਼ → ਇੰਟਰਨੈੱਟ ਐਕਸਪਲੋਰਰ
  5. HTML ਫਾਈਲ ਕਿਵੇਂ ਸੇਵ ਕੀਤੀ ਜਾਂਦੀ ਹੈ? ਇਸ ਦੀ ਕਿਹੜੀ ਐਕਸਟੈਂਸ਼ਨ ਵਰਤੀ ਜਾਂਦੀ ਹੈ।
  6. ਉੱਤਰ:- HTML ਫਾਈਲ ਨੂੰ Notepad ਜਾਂ ਕਿਸੇ ਵੀ ਹੋਰ ਟੈਕਸਟ ਐਡੀਟਰ ਸਾਫਟਵੇਅਰ ਵਿੱਚ ਤਿਆਰ ਕਰਕੇ ਕਿਸੇ ਵੀ ਆਮ ਫਾਈਲ ਵਾਂਗ ਸੇਵ ਕੀਤਾ ਜਾ ਸਕਦਾ ਹੈ। ਫਰਕ ਸਿਰਫ ਐਕਸਟੈਂਸ਼ਨ ਦਾ ਹੈ। HTML ਫਾਈਲ ਦੀ ਐਕਸਟੈਂਸ਼ਨ html ਜਾਂ htm ਵਰਤੀ ਜਾਂਦੀ ਹੈ।
  7. HTML ਵਿੱਚ ਵਰਤੇ ਜਾਣ ਵਾਲੇ ਟੈਗਜ਼ ਦੀਆਂ ਕਿਸਮਾਂ ਦੱਸੋ।
  8. ਉੱਤਰ:- HTML ਵਿੱਚ ਹੇਠ ਲਿਖੇ ਦੋ ਤਰ੍ਹਾਂ ਦੇ ਟੈਗ ਵਰਤੇ ਜਾਂਦੇ ਹਨ: -
    1. ਕੰਟੇਨਰ ਟੈਗ (Container Tag)
    2. ਐੰਪਟੀ ਟੈਗ (Empty Tag)
  9. ਕੰਟੇਨਰ ਟੈਗ ਕੀ ਹੁੰਦੇ ਹਨ?
  10. ਉੱਤਰ:- ਕੰਟੇਨਰ ਟੈਗ:- ਇਹ ਡਾਕੂਮੈਂਟ ਵਿੱਚ 2 ਵਾਰ ਵਰਤੇ ਜਾਂਦੇ ਹਨ। ਟੈਕਸਟ ਨੂੰ ਟੈਗਜ਼ ਦੇ ਜੋੜੇ ਵਿਚਕਾਰ ਲਿਖਿਆ ਜਾਂਦਾ ਹੈ। ਇਹਨਾਂ ਨੂੰ ਪੇਅਰ ਟੈਗ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਉਦਾਹਰਣ ਵਜੋਂ; <Html>...</Html> , <Body>...</Body> ਟੈਗ ਆਦਿ।
  11. Head ਟੈਗ ਕੀ ਹੁੰਦੇ ਹਨ?
  12. ਉੱਤਰ:- Head ਟੈਗ:- ਹੈੱਡ ਟੈਗ ਇੱਕ ਕੰਟੇਨਰ ਟੈੱਗ ਹੈ। ਇਹ <Head> ਨਾਲ ਸ਼ੁਰੂ ਅਤੇ </Head> ਨਾਲ ਬੰਦ ਹੁੰਦਾ ਹੈ। ਇਸ ਵਿੱਚ ਹੈਡਰ ਸੂਚਨਾ ਹੁੰਦੀ ਹੈ। ਡਾਕੂਮੈਂਟ ਟਾਈਟਲ (title) ਹੈੱਡ ਟੈਗ ਵਿੱਚ ਹੀ ਲਿਖਿਆ ਜਾਂਦਾ ਹੈ।
  13. Body ਟੈਗ ਦੀ ਵਰਤੋਂ ਬਾਰੇ ਦੱਸੋ।
  14. ਉੱਤਰ:- Body ਟੈਗ:- ਬਾਡੀ ਟੈਗ ਇੱਕ ਕੰਟੇਨਰ ਟੈੱਗ ਹੈ। ਇਹ <Body> ਨਾਲ ਸ਼ੁਰੂ ਅਤੇ </Body> ਨਾਲ ਬੰਦ ਹੁੰਦਾ ਹੈ। ਡਾਕੂਮੈਂਟ ਵਿੱਚ ਦਿਖਾਈ ਜਾਣ ਵਾਲੀ ਸਾਰੀ ਸੂਚਨਾ (ਟੈਕਸਟ, ਪਿਕਚਰ ਅਤੇ ਵੀਡਿਓ ਆਦਿ)ਬਾਡੀ ਟੈਗ ਵਿੱਚ ਹੀ ਹੁੰਦੀ ਹੈ। <Body> ਟੈਗ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜਿਹਨਾਂ ਨੂੰ ਐਟ੍ਰੀਬਿਊਟ ਕਿਹਾ ਜਾਂਦਾ ਹੈ। ਇਸਦੇ ਐਟ੍ਰੀਬਿਟੂਟਸ ਹਨ; BGCOLOR, TEXT, LINK, ALINK, VLINK ਆਦਿ।
  15. ਫੌਂਟ ਦੇ ਵੱਖ-ਵੱਖ ਐਟਰੀਬਿਊਟਸ ਦੇ ਨਾਮ ਦੱਸੋ।
  16. ਉੱਤਰ:- ਫੌਂਟ ਦੇ ਵੱਖ-ਵੱਖ ਐਟਰੀਬਿਊਟਸ ਹੇਠ ਲਿਖੇ ਅਨੁਸਾਰ ਹਨ: -
    1. Face (ਫੇਸ): ਇਸ ਐਟਰੀਬਿਊਟ ਦੀ ਵਰਤੋਂ ਫੌਂਟ ਦਾ ਨਾਮ ਨੂੰ ਸੈੱਟ ਕਰਨ ਲਈ ਕੀਤੀ ਜਾਂਦੀ ਹੈ।
    2. Size (ਸਾਈਜ਼): ਇਸ ਦੀ ਵਰਤੋਂ ਫੌਂਟ ਦਾ ਆਕਾਰ ਬਦਲਣ ਲਈ ਕੀਤੀ ਜਾਂਦੀ ਹੈ। ਆਮ ਤੌਰ ਤੇ ਫੌਂਟ ਦਾ ਆਕਾਰ 3 ਹੁੰਦਾ ਹੈ।
    3. Color (ਕਲਰ): ਇਹ ਫੌਂਟ ਦਾ ਰੰਗ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ।
    ਉਦਾਹਰਣ ਲਈ, <FONT face="Arial" size="7" color="red">SmartStudies.in</font>
  17. ਮਾਰਕੁਈ ਟੈਗ ਕਿਸ ਕੰਮ ਲਈ ਵਰਤਿਆ ਜਾਂਦਾ ਹੈ?
  18. ਉੱਤਰ:- ਮਾਰਕੁਈ ਟੈਗ:- ਇਹ ਇੱਕ ਕੰਟੇਨਰ ਟੈਗ ਹੈ। ਇਸ ਦੀ ਵਰਤੋਂ ਟੈਕਸਟ ਨੂੰ ਗਤੀਮਾਨ ਕਰਨ ਲਈ ਕੀਤੀ ਜਾਂਦੀ ਹੈ।
    ਉਦਾਹਰਣ ਵਜੋਂ: -
    <Marquee>smartstudies.in</Marquee>
  19. HTML ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਪ੍ਰਕਾਰ ਦੀਆਂ ਲਿਸਟਾਂ ਦੇ ਨਾਮ ਦੱਸੋ।
  20. ਉੱਤਰ:- HTML ਵਿੱਚ ਹੇਠ ਲਿਖੀਆਂ ਤਿੰਨ ਪ੍ਰਕਾਰ ਦੀਆਂ ਲਿਸਟਾਂ ਹੁੰਦੀਆ ਹਨ: -
    1. ਅਨ-ਆਰਡਰਡ ਲਿਸਟ (Un-ordered List)
    2. ਆਰਡਰਡ ਲਿਸਟ (Ordered List)
    3. ਡੈਫੀਨੇਸ਼ਨ ਲਿਸਟ (Definition List)
  21. ਅਨ-ਆਰਡਰਡ ਲਿਸਟ ਦੇ ਵੱਖ-ਵੱਖ ਐਟਰੀਬਿਊਟਸ ਦੇ ਨਾਮ ਦੱਸੋ।
  22. ਉੱਤਰ:- ਅਨ-ਆਰਡਰਡ ਲਿਸਟ ਦਾ ਮੁੱਖ-ਐਟਰੀਬਿਊਟ Type (ਟਾਈਪ) ਹੈ। ਇਸ ਦੀ ਵਰਤੋਂ ਬੂਲੇਟ ਦੀ ਸ਼ੇਪ ਨਿਰਧਾਰਤ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਕੀਮਤ "circle", "disc" ਜਾਂ "square" ਹੋ ਸਕਦੀ ਹੈ। ਉਦਾਰਹਣ;
    <UL type="squre">
  23. ਨੈੱਸਟਿਡ ਲਿਸਟ ਕੀ ਹੁੰਦੀ ਹੈ?
  24. ਉੱਤਰ:- ਨੈੱਸਟਿਡ ਲਿਸਟ: - ਜਦੋਂ ਇੱਕ ਲਿਸਟ ਵਿੱਚ ਕੋਈ ਦੂਜੀ ਲਿਸਟ ਲਿਖੀ ਜਾਂਦੀ ਹੈ ਤਾਂ ਉਹ ਨੈੱਸਟਿਡ ਲਿਸਟ ਅਖਵਾਉਂਦੀ ਹੈ। ਨੈੱਸਟਿਡ ਲਿਸਟ ਲਈ ਕੋਈ ਵਖਰਾ ਟੈਗ ਨਹੀਂ ਲਿਖਿਆ ਜਾਂਦਾ।

SmartStudies.in © 2012-2023